Punjabi Comprehension-11/ ਪੰਜਾਬੀ ਬੋਧ-ਸ਼ਕਤੀ-11


ਕੇਂਦਰੀ ਭਾਵ

 

1. ਕੇਂਦਰ ਸਰਕਾਰ ਵਲੋਂ ਪੋਕਸੋ ਐਕਟ 'ਚ ਸੋਧ ਨੂੰ ਲੈ ਕੇ ਆਏ ਗਏ ਆਰਡੀਨੈਂਸ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਨਜ਼ੂਰੀ ਦੇ ਦਿੱਤੀ ਹੈ। ਨਵੇਂ ਆਰਡੀਨੈਂਸ ਮੁਤਾਬਕ 12 ਸਾਲ ਤੋਂ ਘੱਟ ਉਮਰ ਦੇ ਮਾਸੂਮਾਂ ਨਾਲ ਰੇਪ ਕਰਨ 'ਤੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। 16 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਰੇਪ ਕਰਨ ਵਾਲੇ ਦੀ ਘੱਟੋ-ਘੱਟ ਸਜ਼ਾ ਨੂੰ 10 ਸਾਲ ਤੋਂ ਵਧਾ ਕੇ 20 ਸਾਲ ਕਰ ਦਿੱਤਾ ਗਿਆ ਹੈ, ਇਹੀ ਨਹੀਂ ਦੋਸ਼ੀ ਨੂੰ ਉਮਰਕੈਦ ਵੀ ਦਿੱਤੀ ਜਾ ਸਕਦੀ ਹੈ। ਆਰਡੀਨੈਂਸ 'ਚ ਇਹ ਵੀ ਪ੍ਰਬੰਧ ਕੀਤਾ ਗਿਆ ਹੈ ਕਿ 12 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਰੇਪ ਦੇ ਦੋਸ਼ੀ ਨੂੰ ਘੱਟੋ-ਘੱਟ 20 ਸਾਲ ਦੀ ਜੇਲ, ਉਮਰਕੈਦ ਜਾਂ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ।

 

ਦਿੱਤੇ ਗਏ ਪੈਰੇ ਦੇ ਮੁਤਾਬਿਕ ਨਵੇਂ ਆਰਡੀਨੈਂਸ ਦਾ ਅਸਰ ਕਿਸ ਉਮਰ ਦੀ ਕੁੜੀਆਂ ਦੇ ਪਰ੍ਤੀ ਅਪਰਾਧ ਘਟਾਵੇਗਾ ?

 

1. 12 ਸਾਲ ਤੋਂ ਘੱਟ

2. 16 ਸਾਲ ਤੋਂ ਘੱਟ

3. 18 ਸਾਲ ਤੋਂ ਘੱਟ

4. 18 ਸਾਲ ਤੋਂ ਵੱਧ 

a. 1 ਅਤੇ 2

b. 2 ਅਤੇ 3

c. 1 , 2  ਅਤੇ 3

d. ਉਪਰ ਦਿੱਤੇ ਸਾਰੇ

 

2. ਭਗੌੜਾ ਆਰਥਿਕ ਅਪਰਾਧੀ ਆਰਡੀਨੈਂਸ 'ਤੇ ਵੀ ਰਾਸ਼ਟਰਪਤੀ ਨੇ ਮੋਹਰ ਲਗਾ ਦਿੱਤੀ ਹੈ। ਆਰਡੀਨੈਂਸ ਦੇ ਦਾਇਰੇ 'ਚ ਅਜਿਹੇ ਅਪਰਾਧਿਕ ਮਾਮਲੇ ਆਉਣਗੇ, ਜਿਨ੍ਹਾਂ 'ਚ 100 ਕਰੋੜ ਰੁਪਏ ਜਾਂ ਇਸ ਤੋਂ ਜ਼ਿਆਦਾ ਦੀ ਰਕਮ ਸ਼ਾਮਲ ਹੈ। ਇਸ ਆਰਡੀਨੈਂਸ ਤਹਿਤ ਦੋਸ਼ੀਆਂ ਨੂੰ 6 ਹਫਤਿਆਂ ਦੇ ਅੰਦਰ ਭਗੌੜਾ ਐਲਾਨ ਕੀਤਾ ਜਾ ਸਕੇਗਾ। ਇਸ ਦੇ ਨਾਲ ਦੋਸ਼ ਸਾਬਿਤ ਹੋਣ 'ਤੋਂ ਪਹਿਲਾਂ ਹੀ ਅਜਿਹੇ ਭਗੌੜੇ ਦੀ ਜਾਇਦਾਦ ਜ਼ਬਤ ਕਰਨ ਤੇ ਵੇਚਣ ਦੀ ਪ੍ਰਕਿਰਿਆ ਪੂਰੀ ਹੋ ਸਕੇਗੀ।

 

ਦਿੱਤੇ ਗਏ ਪੈਰੇ ਵਿਚ ਕਿਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ?

 

1. ਇਕ ਰਕਮ ਜਾਂ ਉਸ ਤੋਂ ਜ਼ਿਆਦਾ ਪੈਸੇ ਲੈ ਕੇ ਭਜਨ ਵਾਲੇ ਦੇ ਵਿਰੁੱਧ ਅਲੱਗ ਕਾਨੂੰਨ ਬਣਾਇਆ ਗਿਆ ਹੈ  I

2. ਦੋਸ਼ ਸਾਬਿਤ ਹੋਣ ਤੋਂ ਪਹਿਲਾਂ ਵੇ ਕਾਰਵਾਈ ਕੀਤੀ ਜਾ ਸਕੇਗੀ I

3. ਦੋਸ਼ ਸਾਬਤ ਹੋਣ ਤੋਂ ਪਹਿਲਾਂ ਭਗੌੜੇ ਦੀ ਜਾਇਦਾਦ ਜਬਤ ਕੀਤੀ ਅਤੇ ਵੇਚੀ ਜਾ ਸਕੇਗੀ I

 

a. 1 ਅਤੇ 2

b. 2 ਅਤੇ 3

c. 1 ਅਤੇ 3

d. ਉਪਰ ਦਿੱਤੇ ਸਾਰੇ

E-CITY
Tel: +91-98885-00697
Tel: +91-82849-24324
Tel: +91-94160-23215
E-mail: educitykhn@gmail.com